¡Sorpréndeme!

ਦੁਕਾਨ 'ਤੇ ਬੈਠੇ ਬੁਜ਼ੁਰਗ ਨਿਹੰਗ ਸਿੰਘ ’ਤੇ 15 ਨੌਜਵਾਨਾਂ ਨੇ ਕੀਤਾ ਹਮ+ਲਾ, ਲਾਹ ਦਿੱਤੀ ਪੱਗ |OneIndia Punjabi

2024-01-10 0 Dailymotion

ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਨਿੱਜੀ ਰੰਜਿਸ਼ ਕਾਰਨ ਬਜ਼ੁਰਗ ਵਿਅਕਤੀ ਦੀ ਪੱਗ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਵਿਆਹ ਲਈ ਛੱਡ ਕੇ ਆਇਆ ਸੀ। ਵਾਪਸ ਆ ਕੇ ਉਹ ਆਪਣੀ ਦੁਕਾਨ 'ਤੇ ਬੈਠਾ ਹੀ ਸੀ। ਜਿੱਥੇ ਕਰੀਬ 15 ਨੌਜਵਾਨਾਂ ਨੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਨੇ ਉਸ ਦੀ ਪੂਰੀ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਕੇਸ-ਕੰਘੇ ਦੀ ਵੀ ਬੇਅਦਬੀ ਕੀਤੀ। ਪੀੜਤ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਪੱਗ ਨੂੰ ਨੁਕਸਾਨ ਪਹੁੰਚਾ ਕੇ ਬੇਅਦਬੀ ਕੀਤੀ ਹੈ। ਇਸ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ।
.
15 youths assaulted old man Nihang Singh sitting in the shop, took off his turban.
.
.
.
#amritsarnews #nihangsingh #punjabnews
~PR.182~